By Punjabi Pollywood Team | May 14, 2021
ਮਸ਼ਹੂਰ ਪੰਜਾਬੀ ਗਾਇਕ, ਅਦਾਕਾਰ ਤੇ ਲੇਖਕ ਰਹੇ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਨੇ ਪੰਜਾਬੀ ਇੰਡਸਟਰੀ ‘ਚ ਆਪਣੇ ਖੰਭ ਖਿਲਾਰਨੇ ਸ਼ੁਰੂ ਕਰ ਦਿੱਤੇ ਹਨ I ਸਵੀਤਾਜ ਬਰਾੜ ਨੇ ਗਾਇਕੀ ਦੇ ਨਾਲ ਆਂਪਣੇ ਕਰੀਅਰ ਦੀ ਸ਼ੁਰੂਆਤ ਕਰਨ ਮਗਰੋਂ ਫ਼ਿਲਮਾਂ ਵੱਲ ਰੁੱਖ ਕਰ ਲਿਆ ਹੈ I ਹਾਲ ਹੀ ਵਿੱਚ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ ਜਿਸ ‘ਚ ਸਵੀਤਾਜ ਬਰਾੜ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਨਾਲ ਨਜ਼ਰ ਆਵੇਗੀ I ਇਸ ਤੋਂ ਪਹਿਲਾਂ ਵੀ ਸਵੀਤਾਜ ਇੰਗਲੈਂਡ ਵਿਖੇ ‘ਫਿਕਰ ਕਰੋ ਨਾ’ ਦੀ ਸ਼ੂਟਿੰਗ ਮੁਕੰਮਲ ਕਰ ਚੁੱਕੀ ਹੈ ਅਤੇ ਇਸ ਤੋਂ ਇਲਾਵਾ ‘ਮੂਸਾ ਜੱਟ’ ਫਿਲਮ ਅੰਦਰ ਵੀ ਉਹ ਨਜ਼ਰ ਆਵੇਗੀ I
ਇਹਨਾਂ ਫ਼ਿਲਮਾਂ ਤੋਂ ਇਲਾਵਾ ਸਵੀਤਾਜ ਨੇ ਹਾਲ ਹੀ ਵਿਚ ਐਮੀ ਵਿਰਕ ਦੇ ਨਾਲ ਖੱਬੀ ਸੀਟ ਗੀਤ ਅੰਦਰ ਨਜ਼ਰ ਆ ਚੁਕੀ ਹੈ I ਜੇ ਗੱਲ ਕਰੀਏ ਸਵੀਤਾਜ ਦੀ ਗਾਇਕੀ ਦੀ ਤਾਂ ਬਾਲੀਵੁੱਡ ਦੀ ਛਲਾਂਗ ਫਿਲਮ ‘ਚ ਉਸਦਾ ਗਾਇਆ ਗੀਤ “ਕੇਅਰ ਨੀਂ ਕਰਦਾ” ਖੂਬ ਪਸੰਦ ਕੀਤਾ ਗਿਆ ਸੀ I
ਇਸ ਫਿਲਮ ਦਾ ਨਾਮ Lehmber Ginni ਰੱਖਿਆ ਗਿਆ ਹੈ I ਇਸ ਫਿਲਮ ਦਾ ਨਿਰਮਾਣ ਸੁਪਰਕੈਮ ਫਿਲਮਸ ਵਲੋਂ ਹੋਵੇਗਾ ਤੇ ਇਸ਼ਾਨ ਚੌਪੜਾ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ I ਵੱਡੇ ਪਰਦੇ ਤੇ ਰਣਜੀਤ ਬਾਵਾ ਦੇ ਨਾਲ ਸਵੀਤਾਜ ਬਰਾੜ ਦੀ ਜੋੜੀ ਨੂੰ ਦੇਖਣ ਲਈ ਜਿਥੇ ਦਰਸ਼ਕ ਹੁਣ ਤੋਂ ਹੀ ਕਾਫੀ ਉਤਸਾਹਿਤ ਹਨ ਉਥੇ ਹੀ ਪੰਜਾਬੀ ਇੰਡਸਟਰੀ ਨੂੰ ਵੀ ਸਵੀਤਾਜ ਬਰਾੜ ਦੇ ਰੂਪ ‘ਚ ਇੱਕ ਨਵੀਂ ਹੀਰੋਇਨ ਮਿਲਣ ਜਾ ਰਹੀ ਹੈ I