By Gurjit Singh | July 13, 2022
Ajj Haveli Nu Waris Mil Gya
Te Mainu Shareek
ਅੱਜ ਹਵੇਲੀ ਨੂੰ ਵਾਰਿਸ ਮਿਲ ਗਿਆ
ਤੇ ਮੈਨੂੰ ਸ਼ਰੀਕ
Bhupender Sya Mnaale Munde Diyann Khushiyaan
Meri Rooh Nu Uss Din Sukoon Milu
Jiddn Jasse Da Shareek Jameya
ਭੁਪਿੰਦਰ ਸਿਆਂ ਮਨਾ ਲੈ ਮੁੰਡੇ ਦੀਆਂ ਖੁਸ਼ੀਆਂ
ਮੇਰੀ ਰੂਹ ਨੂੰ ਉਸ ਦਿਨ ਸੁਕੂਨ ਮਿਲੂ
ਜਿੱਦਣ ਜੱਸੇ ਦਾ ਸ਼ਰੀਕ ਜੰਮਿਆ
Eh Puchde Mainu Shareaam Meri Maa De Naal
Kucchar Chukk Ke Turenga
Ke Ehna Kandha ‘ch hi Puttar Rhuga
ਇਹ ਪੁੱਛਦੇ ਮੈਨੂੰ ਸ਼ਰੇਆਮ ਮੇਰੀ ਮਾਂ ਦੇ ਨਾਲ
ਕੁੱਛੜ ਚੁੱਕ ਕੇ ਤੁਰੇਂਗਾ
ਕੇ ਇਹਨਾਂ ਕੰਧਾਂ ‘ਚ ਹੀ ਪੁੱਤਰ ਰਹੂਗਾ
Es Haveli Diyan Kandha’n Boliyaan Ne
Jo Kise Da Dard Ni Sundiya
ਇਸ ਹਵੇਲੀ ਦੀਆਂ ਕੰਧਾਂ ਬੋਲੀਆਂ ਨੇ
ਜੋ ਕਿਸੇ ਦਾ ਦਰਦ ਨੀ ਸੁਣਦੀਆਂ
Je Oh Sachi Mera Baap Hai Na
Ta Usnu Keh Uss Haveli ‘ch Nai
Ethe Aa Ke Rahe Sadde Kol
Nai Ta Sadda Vi Mjaak Na Bnaye
ਜੇ ਉਹ ਸੱਚੀ ਮੇਰਾ ਬਾਪ ਹੈ ਨਾ
ਤਾਂ ਉਸਨੂੰ ਕਹਿ ਉਸ ਹਵੇਲੀ ‘ਚ ਨੀਂ
ਇਥੇ ਆ ਕੇ ਰਹੇ ਸਾਡੇ ਕੋਲ
ਨਈ ਤਾਂ ਸਾਡਾ ਵੀ ਮਜਾਕ ਨਾ ਬਣਾਏ
Tilli Vi Jad Baldi Ae Apna Nishaan Chadd Ke Jandi Ae
Mera Ta Jinde Jee Koi Nishaan Nai Ae
ਤਿੱਲੀ ਵੀ ਜਦ ਬੱਲਦੀ ਐ ਆਪਣਾ ਨਿਸ਼ਾਨ ਛੱਡ ਕੇ ਜਾਂਦੀ ਐ
ਮੇਰਾ ਤਾਂ ਜਿੰਦੇ ਜੀ ਕੋਈ ਨਿਸ਼ਾਨ ਨਾਈ ਐ
Tu Sardar Saab Di Galti Ae
Putt Hon Da Haq Na Jtaa
ਤੂੰ ਸਰਦਾਰ ਸਾਬ ਦੀ ਗ਼ਲਤੀ ਐ
ਪੁੱਤ ਹੋਣ ਦਾ ਹੱਕ ਨਾ ਜਤਾ
Kudi Kade Vi Dagabaaz Nai Hundi
Jad Teri Si, Tan Teri Banke Rahi
Hun Bs Meri Wafa Hor Rishtya Naal Jud Gyi Ae
ਕੁੜੀ ਕਦੇ ਵੀ ਦਗੇਬਾਜ਼ ਨੀਂ ਹੁੰਦੀ
ਜਦ ਤੇਰੀ ਸੀ, ਤਾਂ ਤੇਰੀ ਬਣਕੇ ਰਹੀ
ਹੁਣ ਬਸ ਮੇਰੀ ਵਫਾ ਹੋਰ ਰਿਸ਼ਤਿਆਂ ਨਾਲ ਜੁੜ ਗਈ ਐ
Ishq ‘ch Maafi Nai Hundi, Saja Hundi Ae
Chahe Tere Jaan Ton Baad Mai Bhugta Ya Tu
ਇਸ਼ਕ ‘ਚ ਮਾਫੀ ਨੀਂ ਹੁੰਦੀ, ਸਜ਼ਾ ਹੁੰਦੀ ਐ
ਚਾਹੇ ਤੇਰੇ ਜਾਣ ਤੋਂ ਬਾਅਦ ਮੈਂ ਭੁਗਤਾਂ ਯਾ ਤੂੰ
Mera Vyah Tan Nafrat Naal Hoyeya
Bas Badle Da Muklawa Lena Baaki Ae
ਮੇਰਾ ਵਿਆਹ ਤਾਂ ਨਫਰਤ ਨਾਲ ਹੋਇਆ
ਬੱਸ ਬਦਲੇ ਦਾ ਮੁਕਲਾਵਾ ਲੈਣਾ ਬਾਕੀ ਐ
Le Putt Oye, Ajj Tainu Shagan Paa Reha
Ikk Din Tere Pyo Nu Maar Ke Bhajji Vi Zroor Pau
ਲੈ ਪੁੱਤ ਓਏ, ਅੱਜ ਤੈਨੂੰ ਸ਼ਗਨ ਪੈ ਰਿਹਾ
ਇੱਕ ਦਿਨ ਤੇਰੇ ਪਿਓ ਨੂੰ ਮਾਰ ਕੇ ਭਾਜੀ ਵੀ ਜ਼ਰੂਰ ਪਾਊ
Badla Len Lyi Shareek Nu Marna Pende
Par Tuhade Ton Badla Len Lyi Tuhanu Zinda Chadd Ke Chlya
Tuahda Jeena Hi Tuhadi Saja Ae
Rabb Kare Tuhanu Meri Umar Vi Lagg Je
ਬਦਲਾ ਲੈਣ ਲਈ ਸ਼ਰੀਕ ਨੂੰ ਮਾਰਨਾ ਪੈਂਦੇ
ਪਰ ਤੁਹਾਡੇ ਤੋਂ ਬਦਲਾ ਲੈਣ ਲਈ ਤੁਹਾਨੂੰ ਜ਼ਿੰਦਾ ਛੱਡ ਕੇ ਚਲਿਆ
ਤੁਆਡਾ ਜੀਣਾ ਹੀ ਤੁਹਾਡੀ ਸਜ਼ਾ ਐ
ਰੱਬ ਕਰੇ ਤੁਹਾਨੂੰ ਮੇਰੀ ਉਮਰ ਵੀ ਲੱਗ ਜੇ