By Harpreet Singh | July 9, 2021
Amazon Prime Video ਪਲੈਟਫਾਰਮ ਤੇ ਤੂਫ਼ਾਨ ਫਿਲਮ ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਫਰਹਾਨ ਅਖਤਰ, ਮਰੁਣਾਲ ਠਾਕੁਰ ਤੇ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਚੰਡੀਗੜ੍ਹ ‘ਚ ਤੂਫ਼ਾਨ ਲੈ ਆਉਂਦਾ ਹੈ I ਕੋਵਿਡ ਦੀਆਂ ਸਾਵਧਾਨੀਆਂ ਨੂੰ ਦੇਖਦਿਆਂ ਤੂਫ਼ਾਨ ਫਿਲਮ ਦਾ ਪ੍ਰਚਾਰ ਡਿਜ਼ੀਟਲ ਮਾਧਯਮ ਰਾਹੀਂ ਭਾਰਤ ਦੇ ਵੱਖ ਵੱਖ ਹਿੱਸਿਆਂ ‘ਚ ਕੀਤਾ ਜਾ ਰਿਹਾ ਹੈ I ਇਸੇ ਦੌਰਾਨ 9 ਜੂਨ ਨੂੰ ਤੂਫ਼ਾਨ ਫਿਲਮ ਦੇ ਕਲਾਕਾਰ ਚੰਡੀਗੜ੍ਹ ਦੇ ਨਾਲ ਜੁੜੇ ਤੇ ਫਿਲਮ ਬਾਰੇ ਖੂਬ ਚਰਚਾ ਹੋਈ I
ਇਸ ਮੌਕੇ ਫਰਹਾਨ ਅਖਤਰ ਨੇ ਕਿਹਾ ਕਿ, ” ਚੰਡੀਗੜ੍ਹ ਪ੍ਰੇਰਨਾਦਾਇਕ ਕਹਾਣੀਆਂ ਦਾ ਸ਼ਹਿਰ ਹੈ I ਇਸ ਸ਼ਹਿਰ ਨਾਲ ਮੇਰਾ ਇੱਕ ਰਿਸ਼ਤਾ ਬਣ ਗਿਆ ਹੈ I ਮਿਲਖਾ ਸਿੰਘ ਦੀ ਬਾਇਓਪਿਕ ਕਰਨ ਸਮੇਂ ਜੋ ਪਿਆਰ ਤੇ ਆਪਣਾਪਣ ਮੈਨੂੰ ਇਸ ਸ਼ਹਿਰ ਨੇ ਦਿੱਤਾ ਹੈ ਉਹ ਮੈਂ ਪੂਰੀ ਜ਼ਿੰਦਗੀ ਨਹੀਂ ਭੁੱਲ ਸਕਦਾ I ਮਿਲਖਾ ਸਿੰਘ ਜੀ ਵਲੋਂ ਸਿਖਾਈਆਂ ਅਜਿਹੀਆਂ ਕਈ ਗੱਲਾਂ ਹਨ ਜੋ ਨਾ ਸਿਰਫ ਤੂਫ਼ਾਨ ਫਿਲਮ, ਸਗੋਂ ਭਵਿੱਖ ‘ਚ ਵੀ ਮੇਰੇ ਲਈ ਕਾਰਗਰ ਸਾਬਤ ਹੋਣਗੀਆਂ I “
ਆਪਣੀ ਫਿਲਮ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਤੂਫ਼ਾਨ ਫਿਲਮ ਡੋਂਗਰੀ ਦੀਆਂ ਗਲੀਆਂ ‘ਚ ਪੈਦਾ ਹੋਏ ਇਕ ਅਨਾਥ ਲੜਕੇ ਦੀ ਕਹਾਣੀ ਹੈ, ਜੋ ਕਿ ਮਜ਼ਬੂਰੀ ‘ਚ ਗੁੰਡਾ ਬਣ ਜਾਂਦਾ ਹੈ I ਪਿਆਰ ਤੇ ਸਹੀ ਮਾਰਗਦਰਸ਼ਨ ਨਾਲ ਉਹ ਖੇਡ ਵਿਚ ਮਿਹਨਤ ਕਰਦਾ ਹੈ ਤੇ ਵਿਸ਼ਵ ਪੱਧਰ ਤੇ ਪ੍ਰਸਿੱਧ ਬਾਕਸਰ ਬਣਨ ਦੇ ਸਫ਼ਰ ਤੇ ਨਿਕਲਦਾ ਹੈ I
Excel Entertainment ਅਤੇ ROMP Pictures ਵਲੋਂ ਬਣਾਈ ਗਈ ਇਸ ਫਿਲਮ ‘ਚ ਤੁਹਾਨੂੰ ਫਰਹਾਨ ਅਖਤਰ, ਮਰੁਣਾਲ ਠਾਕੁਰ ਤੋਂ ਇਲਾਵਾ ਪਰੇਸ਼ ਰਾਵਲ, ਹੁਸੈਨ ਦਲਾਲ, ਸੁਪਰੀਆ ਪਾਠਕ, ਵਿਜੈ ਕੁਮਾਰ ਅਤੇ ਦਰਸ਼ਕਨ ਕੁਮਾਰ ਵੀ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ I ਇਹ ਫਿਲਮ 16 ਜੁਲਾਈ ਨੂੰ ਤਕਰੀਬਨ 240 ਦੇਸ਼ਾਂ ‘ਚ ਰਿਲੀਜ਼ ਹੋਵੇਗੀ I