By Harpreet Singh | June 17, 2021
ਰੋਨਾਲਡੋ ਕਰਕੇ ਕੋਕਾ ਕੋਲਾ ਨੂੰ ਪਏ ਘਾਟੇ ਦੀ ਘਟਨਾ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਉੱਥੇ ਹੀ ਪੰਜਾਬੀ ਅਦਾਕਾਰ ਜਗਜੀਤ ਸੰਧੂ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿੱਚ ਵੀਡੀਓ ਬਣਾ ਕੇ ਪੋਸਟ ਕੀਤੀ ਹੈ I ਇਸ ਵੀਡੀਓ ‘ਚ ਉਹ ਗੱਲ ਕਰਦੇ ਹੋਏ Coca-Cola ਦੀ ਬੋਤਲ ਨੂੰ ਪਾਸੇ ਕਰ ਕਰਕੇ ਸਾਦਾ ਪਾਣੀ ਪੀਂਦੇ ਨਜ਼ਰ ਆ ਰਹੇ ਹਨ I
ਇਸ ਵੀਡੀਓ ਦੇ ਨਾਲ ਜਗਜੀਤ ਸੰਧੂ ਨੇ ਲਿਖੀਐ ਹੈ ਕਿ,”ਅਣਜਾਣੇ ਮੇਂ ਪੜਾ ਕੋਕਾ ਕੋਲਾ ਕੋ 90 ਰੁਪਏ ਦਾ ਘਾਟਾ” !! ਇਸ ਵੀਡੀਓ ਦੇ ਅਪਲੋਡ ਹੁੰਦੀਆਂ ਹੀ ਜਗਜੀਤ ਸੰਧੂ ਦੇ ਪ੍ਰਸੰਸ਼ਕਾਂ ਨੇ ਉਸਨੂੰ ਪੰਜਾਬੀ ਰੋਨਾਲਡੋ ਅਤੇ ਹੋਰ ਕਈ ਪ੍ਰਤੀਕ੍ਰਿਆਵਾਂ ਦੇ ਕੇ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ ਹੈ I
View this post on Instagram
ਪਿਛਲੇ ਦਿਨੀਂ ਕ੍ਰਿਸਟੀਆਨੋ ਰੋਨਾਲਡੋ ਵਲੋਂ ਇੱਕ ਪ੍ਰੈਸ ਕਾਨਫਰੈਂਸ ਦੌਰਾਨ ਕੋਕਾ ਕੋਲਾ ਦੀਆਂ ਬੋਤਲਾਂ ਟੇਬਲ ਤੋਂ ਹਟਾਉਣ ਕਰਕੇ ਕੰਪਨੀ ਦੇ ਸ਼ੇਅਰ ਡਿੱਗ ਗਏ ਸਨ I ਰੋਨਾਲਡੋ ਨੇ ਲੋਕਾਂ ਨੂੰ ਕੋਕਾ ਕੋਲਾ ਨਾ ਪੀਣ ਦੀ ਸਲਾਹ ਦਿੱਤੀ ਤੇ ਇਸਦੇ ਨਾਲ ਹੀ ਕੰਪਨੀ ਨੂੰ ਤਕਰੀਬਨ 4 ਅਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ I
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਸਾਲ 2015 ਤੋਂ ਕੋਕਾ ਕੋਲਾ ਵਲੋਂ ਪੰਜਾਬ ਦਾ ਮੁੱਖ ਚਿਹਰਾ (ਬ੍ਰਾਂਡ ਅੰਬੈਸਡਰ) ਹਨ ਅਤੇ ਉਹ ਵੀ ਅਕਸਰ ਕੋਕਾ ਕੋਲਾ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਹਨ I ਪਰ ਫਿਲਹਾਲ ਜਗਜੀਤ ਸੰਧੂ ਦੀ ਮਜ਼ਾਕੀਆ ਅੰਦਾਜ਼ ‘ਚ ਬਣਾਈ ਗਈ ਇਹ ਵੀਡੀਓ ਸਭ ਨੂੰ ਖੂਬ ਪਸੰਦ ਆ ਰਹੀ ਹੈ I